ਕਜ਼ਾૃं

1 2 3 4 5 6 7 8 9 10 11 12 13 14 15 16 17 18 19 20 21

0:00
0:00

ਕਾਂਡ 6

ਇਸਰਾਏਲੀਆਂ ਨੇ ਯਹੋਵਾਹ ਅੱਗੇ ਬੁਰਿਆਈ ਕੀਤੀ ਤਦ ਯਹੋਵਾਹ ਨੇ ਉਨ੍ਹਾਂ ਨੂੰ ਸੱਤਾਂ ਵਰਿਹਾਂ ਤੋੜੀ ਮਿਦਯਾਨੀਆਂ ਦੇ ਹੱਥ ਵਿੱਚ ਕਰ ਦਿੱਤਾ।
2 ਮਿਦਯਾਨੀਆਂ ਦਾ ਹੱਥ ਇਸਰਾਏਲੀਆਂ ਉੱਤੇ ਤਕੜਾ ਹੋਇਆ ਅਤੇ ਮਿਦਯਾਨੀਆਂ ਦੇ ਕਾਰਨ ਇਸਰਾਏਲੀਆਂ ਨੇ ਆਪਣੇ ਲਈ ਪਹਾੜਾਂ ਵਿੱਚ ਘੁਰੇ ਅਤੇ ਗੁਫਾਂ ਅਰ ਕੋਟ ਬਣਾਏ।
3 ਅਤੇ ਅਜਿਹਾ ਹੁੰਦਾ ਸੀ ਭਈ ਜਿਸ ਵੇਲੇ ਇਸਰਾਏਲੀ ਕੁਝ ਬੀਜਦੇ ਸਨ ਤਾਂ ਮਿਦਯਾਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਉਨ੍ਹਾਂ ਉੱਤੇ ਚੜ੍ਹ ਆਉਂਦੇ ਸਨ।
4 ਅਤੇ ਉਨ੍ਹਾਂ ਦੇ ਸਾਹਮਣੇ ਤੰਬੂ ਲਾ ਕੇ ਪੈਲੀਆਂ ਦਾ ਫਲ ਅੱਜ਼ਾਹ ਦੇ ਅੱਪੜਨ ਤੋੜੀ ਉਜਾੜ ਦਿੰਦੇ ਸਨ ਅਤੇ ਇਸਰਾਏਲ ਦੇ ਵਿੱਚ ਅਹਾਰ ਨਹੀਂ ਰਹਿਣ ਦਿੰਦੇ ਸਨ, ਨਾ ਭੇਡ ਨਾ ਬਲਦ ਨਾ ਖੋਤਾ।
5 ਕਿਉਂ ਜੋ ਆਪਣੇ ਡੰਗਰ ਅਤੇ ਆਪਣਿਆਂ ਤੰਬੂਆਂ ਸਣੇ ਟਿੱਡੀ ਦੇ ਦਲ ਵਾਂਙੁ ਆਉਂਦੇ ਸਨ ਅਤੇ ਓਹ ਅਰ ਉਨ੍ਹਾਂ ਦੇ ਊਠ ਅਣਗਿਣਤ ਸਨ ਅਤੇ ਉਸ ਦੇਸ ਵਿੱਚ ਵੜ ਕੇ ਉਹ ਨੂੰ ਉਜਾੜਦੇ ਸਨ।
6 ਸੋ ਮਿਦਯਾਨੀਆਂ ਦੇ ਕਾਰਨ ਇਸਰਾਏਲੀ ਅੱਤ ਨਿਰਧਨ ਹੋ ਗਏ ਅਤੇ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ।
7 ਅਜਿਹਾ ਹੋਇਆ ਜਾਂ ਇਸਰਾਏਲੀਆਂ ਨੇ ਮਿਦਯਾਨੀਆਂ ਦੇ ਕਾਰਨ ਯਹੋਵਾਹ ਅੱਗੇ ਦੁਹਾਈ ਦਿੱਤੀ।
8 ਤਾਂ ਯਹੋਵਾਹ ਨੇ ਇਸਰਾਏਲੀਆਂ ਕੋਲ ਇੱਕ ਨਬੀ ਘੱਲਿਆ ਜਿਸ ਨੇ ਉਨ੍ਹਾਂ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਉਂ ਆਖਦਾ ਹੈ, ਮੈਂ ਤੁਹਾਨੂੰ ਮਿਸਰ ਤੋਂ ਉਤਾਹਾਂ ਲਿਆਇਆ ਅਤੇ ਮੈਂ ਤੁਹਾਨੂੰ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ।
9 ਅਤੇ ਮਿਸਰੀਆਂ ਦੇ ਹੱਥੋਂ ਅਰ ਉਨ੍ਹਾਂ ਸਭਨਾਂ ਦੇ ਹੱਥੋਂ ਜਿਹੜੇ ਤੁਹਾਨੂੰ ਦੁਖ ਦਿੰਦੇ ਸਨ ਮੈਂ ਛੁਡਾਇਆ ਅਤੇ ਤੁਹਾਡੇ ਅੱਗੋਂ ਉਨ੍ਹਾਂ ਨੂੰ ਕੱਢ ਦਿੱਤਾ ਅਰ ਉਨ੍ਹਾਂ ਦਾ ਦੇਸ ਤੁਹਾਨੂੰ ਦਿੱਤਾ।
10 ਅਤੇ ਮੈਂ ਤੁਹਾਨੂੰ ਆਖਿਆ, ਯਹੋਵਾਹ ਤੁਹਾਡਾ ਪਰਮੇਸ਼ੁਰ ਮੈਂ ਹਾਂ, ਸੋ ਤੁਸੀਂ ਅਮੋਰੀਆਂ ਦੇ ਦਿਓਤਿਆਂ ਕੋਲੋਂ ਜਿਨ੍ਹਾਂ ਦੇ ਦੇਸ ਵਿੱਚ ਤੁਸੀਂ ਵੱਸਦੇ ਹੋ ਨਾ ਡਰੋ ਪਰ ਤੁਸੀਂ ਮੇਰੇ ਬਚਨ ਦੇ ਸਰੋਤੇ ਨਾ ਬਣੇ।
11 ਫੇਰ ਯਹੋਵਾਹ ਦਾ ਦੂਤ ਆਇਆ ਅਤੇ ਆਫ਼ਰਾਹ ਵਿੱਚ ਬਲੂਤ ਦੇ ਇੱਕ ਬਿਰਛ ਹੇਠ ਬੈਠਾ ਜਿਹੜਾ ਯੋਆਸ਼ ਅਬੀ-ਅਜਰੀ ਦਾ ਸੀ। ਉਸ ਵੇਲੇ ਉਸ ਦਾ ਪੁੱਤ੍ਰ ਗਿਦਾਊਨ ਇੱਕ ਚਬੱਚੇ ਵਿੱਚ ਕਣਕ ਨੂੰ ਛੱਟ ਰਿਹਾ ਸੀ ਇਸ ਕਰਕੇ ਜੋ ਮਿਦਯਾਨੀਆਂ ਦੇ ਹੱਥੋਂ ਲੁਕਾਵੇ।
12 ਸੋ ਯਹੋਵਾਹ ਦੇ ਦੂਤ ਨੇ ਉਹ ਨੂੰ ਦਰਸ਼ਨ ਦਿੱਤਾ ਅਤੇ ਉਹ ਨੂੰ ਆਖਿਆ, ਹੇ ਤਕੜੇ ਸੂਰਬੀਰ, ਯਹੋਵਾਹ ਤੇਰੇ ਨਾਲ ਹੈ।
13 ਗਿਦਾਊਨ ਨੇ ਉਸ ਨੂੰ ਆਖਿਆ, ਹੇ ਪ੍ਰਭੂ, ਜੇ ਯਹੋਵਾਹ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਬਿਪਤਾ ਸਾਡੇ ਉੱਤੇ ਕਾਹਨੂੰ ਪੈਂਦੀ? ਅਤੇ ਓਹ ਸਾਰੇ ਅਚਰਜ ਕੰਮ ਕਿੱਥੇ ਹਨ ਜਿਹੜੇ ਸਾਡੇ ਪਿਉ ਦਾਦੇ ਸਾਨੂੰ ਬਾਤਾਂ ਪਾ ਕੇ ਇਉਂ ਸੁਣਾਉਂਦੇ ਸਨ ਜੋ ਭਲਾ, ਯਹੋਵਾਹ ਸਾਨੂੰ ਮਿਸਰ ਤੋਂ ਨਹੀਂ ਕੱਢ ਲਿਆਇਆ? ਪਰ ਹੁਣ ਯਹੋਵਾਹ ਨੇ ਸਾਨੂੰ ਤਿਆਗ ਦਿੱਤਾ ਅਤੇ ਸਾਨੂੰ ਮਿਦਯਾਨੀਆਂ ਦੇ ਹੱਥ ਕਰ ਦਿੱਤਾ।
14 ਤਦ ਯਹੋਵਾਹ ਨੇ ਉਸ ਦੀ ਵੱਲ ਵੇਖ ਕੇ ਆਖਿਆ, ਤੂੰ ਆਪਣੇ ਇਸੇ ਬਲ ਨਾਲ ਜਾਹ ਅਤੇ ਤੂੰ ਇਸਰਾਏਲ ਨੂੰ ਮਿਦਯਾਨੀਆਂ ਦੇ ਹੱਥੋਂ ਛੁਡਾ! ਭਲਾ, ਮੈਂ ਤੈਨੂੰ ਘੱਲਿਆ ਨਹੀਂ?
15 ਉਹ ਨੇ ਉਸ ਨੂੰ ਆਖਿਆ, ਹੇ ਪ੍ਰਭੂ, ਮੈਂ ਇਸਰਾਏਲ ਨੂੰ ਕਿੱਕਰ ਬਚਾਵਾਂ? ਵੇਖ, ਮੇਰਾ ਟੱਬਰ ਮਨੱਸ਼ਹ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ ਅਤੇ ਆਪਣੇ ਪਿਉ ਦੇ ਟੱਬਰ ਵਿੱਚੋਂ ਮੈਂ ਸਭ ਤੋਂ ਨਿੱਕਾ ਹਾਂ।
16 ਤਾਂ ਯਹੋਵਾਹ ਨੇ ਉਹ ਨੂੰ ਆਖਿਆ, ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ ਅਤੇ ਤੂੰ ਮਿਦਯਾਨੀਆਂ ਨੂੰ ਇੱਕੇ ਮਨੁੱਖ ਵਾਂਗਰ ਵੱਢ ਸੁੱਟੇਂਗਾ।
17 ਤਾਂ ਉਹ ਨੇ ਉਸ ਨੂੰ ਆਖਿਆ, ਜੇ ਕਦੀ ਮੈਂ ਤੇਰੇ ਅੱਗੇ ਹੁਣ ਕਿਰਪਾ ਪਾਈ ਹੈ ਤਾਂ ਕੋਈ ਨਿਸ਼ਾਨੀ ਮੈਨੂੰ ਵਿਖਾ ਜੋ ਮੈਂ ਜਾਣਾਂ ਭਈ ਤੂੰ ਹੀ ਹੈਂ ਜਿਹੜਾ ਮੇਰੇ ਨਾਲ ਬੋਲਦਾ ਹੈਂ।
18 ਮੈਂ ਤੇਰੇ ਅੱਗੇ ਬੇਨਤੀ ਕਰਨਾ ਭਈ ਜਦ ਤੀਕ ਮੈਂ ਤੇਰੇ ਕੋਲ ਮੁੜ ਨਾ ਆਵਾਂ ਅਤੇ ਆਪਣੀ ਭੇਟਾ ਨਾ ਲਿਆਵਾਂ ਅਤੇ ਤੇਰੇ ਅੱਗੇ ਉਹ ਨੂੰ ਅਰਪਣ ਨਾ ਕਰਾਂ ਤਦ ਤੋੜੀ ਤੂੰ ਇੱਥੋਂ ਪੈਰ ਨਾ ਚੁੱਕੀਂ। ਸੋ ਉਸ ਨੇ ਆਖਿਆ, ਜਦ ਤੀਕ ਤੂੰ ਨਾ ਮੁੜੇਂਗਾ ਤਦ ਤੀਕ ਮੈਂ ਇੱਥੇ ਰਹਾਂਗਾ।
19 ਤਦ ਗਿਦਾਊਨ ਗਿਆ ਅਤੇ ਉਹ ਨੇ ਇੱਕ ਪਠੋਰਾ ਅਤੇ ਇੱਕ ਏਫ਼ਾਹ ਆਟੇ ਦੀਆਂ ਪਤੀਰੀਆਂ ਰੋਟੀਆਂ ਪਕਾਈਆਂ ਅਤੇ ਮਾਸ ਨੂੰ ਉਹ ਨੇ ਟੋਕਰੀ ਵਿੱਚ ਧਰਿਆ ਅਤੇ ਤਰੀਰ ਇੱਕ ਦੇਗਚੇ ਵਿੱਚ ਪਾ ਕੇ ਉਸ ਦੇ ਲਈ ਬਲੂਤ ਦੇ ਬਿਰਛ ਹੇਠ ਲਿਆ ਰੱਖੀ।
20 ਤਦ ਯਹੋਵਾਹ ਦੇ ਦੂਤ ਨੇ ਉਹ ਨੂੰ ਕਿਹਾ, ਇਸ ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਚੁੱਕ ਕੇ ਉਸ ਪੱਥਰ ਉੱਤੇ ਰੱਖ ਦੇਹ ਅਰ ਤਰੀਰ ਉਸ ਦੇ ਉੱਤੇ ਡੋਹਲ ਦੇਹ ਸੋ ਉਹ ਨੇ ਉੱਸੇ ਤਰਾਂ ਕੀਤਾ।
21 ਤਾਂ ਯਹੋਵਾਹ ਦੇ ਦੂਤ ਨੇ ਉਸ ਛਿਟੀ ਦੇ ਸਿਰੇ ਨਾਲ ਜਿਹੜੀ ਉਸ ਦੇ ਹੱਥ ਵਿੱਚ ਸੀ ਮਾਸ ਅਤੇ ਪਤੀਰੀਆਂ ਰੋਟਿਆਂ ਨੂੰ ਛੋਹਿਆ ਅਤੇ ਉਸ ਪੱਥਰ ਵਿੱਚੋਂ ਅੱਗ ਨਿੱਕਲੀ ਅਤੇ ਮਾਸ ਅਰ ਪਤੀਰੀਆਂ ਰੋਟੀਆਂ ਨੂੰ ਖਾ ਗਈ, ਤਦ ਯਹੋਵਾਹ ਦਾ ਦੂਤ ਉਹ ਦੇ ਨੇਤਰਾਂ ਤੋਂ ਅਲੋਪ ਹੋ ਗਿਆ।
22 ਜਾਂ ਗਿਦਾਊਨ ਨੇ ਡਿੱਠਾ ਜੋ ਉਹ ਯਹੋਵਾਹ ਦਾ ਦੂਤ ਸੀ ਤਾਂ ਗਿਦਾਊਨ ਨੇ ਆਖਿਆ, ਹਾਏ ਹਾਏ! ਹੇ ਪ੍ਰਭੁ ਯਹੋਵਾਹ, ਕਿਉਂ ਜੋ ਮੈਂ ਯਹੋਵਾਹ ਦੇ ਦੂਤ ਨੂੰ ਆਹਮੋ ਸਾਹਮਣੇ ਡਿੱਠਾ!
23 ਤਦ ਯਹੋਵਾਹ ਨੇ ਉਹ ਨੂੰ ਆਖਿਆ, ਤੈਨੂੰ ਸੁਖ ਹੋਵੇ। ਡਰ ਨਾ, ਤੂੰ ਮਰੇਂਗਾ ਨਹੀਂ।
24 ਤਦ ਗਿਦਾਊਨ ਨੇ ਉੱਥੇ ਯਹੋਵਾਹ ਦੇ ਲਈ ਜਗਵੇਦੀ ਬਣਾਈ ਅਰ ਉਸ ਦਾ ਨਾਉਂ ਯਹੋਵਾਹ ਸ਼ਲੋਮ ਧਰਿਆ ਸੋ ਉਹ ਅਬੀ-ਅਜ਼ਰੀਆਂ ਦੇ ਆਫ਼ਰਾਹ ਵਿੱਚ ਅੱਜ ਦੇ ਦਿਨ ਤੋੜੀ ਹੈ।
25 ਤਾਂ ਅਜਿਹਾ ਹੋਇਆ ਜੋ ਉਸੇ ਰਾਤ ਯਹੋਵਾਹ ਨੇ ਉਹ ਨੂੰ ਆਖਿਆ, ਆਪਣੇ ਪਿਉ ਦਾ ਬਲਦ ਲੈ ਅਰਥਾਤ ਉਹ ਦੂਜਾ ਬਲਦ ਜਿਹੜਾ ਸੱਤਾਂ ਵਰਿਹਾਂ ਦਾ ਹੈ ਅਤੇ ਬਆਲ ਦੀ ਜਗਵੇਦੀ ਜੋ ਤੇਰੇ ਪਿਉ ਦੀ ਹੈ ਢਾਹ ਸੁੱਟ ਅਤੇ ਉਸ ਦੇ ਕੋਲ ਦਾ ਟੁੰਡ ਵੱਢ ਸੁੱਟ।
26 ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਇਸ ਪੱਥਰ ਦੇ ਉੱਤੇ ਅੱਛੀ ਤਰਾਂ ਨਾਲ ਇੱਕ ਜਗਵੇਦੀ ਬਣਾ ਅਤੇ ਉਸ ਦੂਜੇ ਬਲਦ ਨੂੰ ਲੈ ਕੇ ਉਸ ਦੇ ਕੋਲ ਦੇ ਟੁੰਡ ਦੀ ਲੱਕੜ ਨਾਲ ਜਿਹ ਨੂੰ ਤੂੰ ਵੱਢ ਸੁੱਟੇਂਗਾ ਹੋਮ ਚੜ੍ਹਾ।
27 ਤਾਂ ਗਿਦਾਊਨ ਨੇ ਆਪਣੇ ਟਹਿਲੂਆਂ ਵਿੱਚੋਂ ਦਸ ਜਣੇ ਲਏ ਅਤੇ ਜਿਹਾ ਯਹੋਵਾਹ ਨੇ ਉਹ ਨੂੰ ਆਖਿਆ ਸੀ ਤਿਹਾ ਹੀ ਕੀਤਾ ਅਤੇ ਇਸ ਕਰਕੇ ਜੋ ਉਹ ਇਹ ਕੰਮ ਦਿਨੇ ਕਰਨ ਵਿੱਚ ਆਪਣੇ ਪਿਉ ਦੇ ਘਰਾਣੇ ਅਰ ਸ਼ਹਿਰ ਦੇ ਵਾਸੀਆਂ ਤੋਂ ਡਰਦਾ ਸੀ ਸੋ ਰਾਤੀਂ ਕੀਤਾ।
28 ਜਦ ਸ਼ਹਿਰ ਦੇ ਲੋਕ ਤੜਕੇ ਉੱਠੇ ਤਾਂ ਵੇਖੋ, ਬਆਲ ਦੀ ਜਗਵੇਦੀ ਢੱਠੀ ਪਈ ਸੀ ਅਤੇ ਉਸ ਦੇ ਕੋਲ ਦਾ ਟੁੰਡ ਵੱਢਿਆ ਪਿਆ ਸੀ ਅਤੇ ਉਸ ਜੱਗਵੇਦੀ ਉੱਤੇ ਜੋ ਬਣਾਈ ਗਈ ਸੀ ਦੂਜਾ ਬਲਦ ਚੜ੍ਹਾਇਆ ਹੋਇਆ ਸੀ।
29 ਤਾਂ ਉਨ੍ਹਾਂ ਨੇ ਆਪੋ ਵਿੱਚ ਆਖਿਆ ਭਈ ਇਹ ਕੰਮ ਕਿਸ ਨੇ ਕੀਤਾ ਹੈ? ਜਾਂ ਉਨ੍ਹਾਂ ਨੇ ਭਾਲ ਢੂੰਡ ਅਤੇ ਪੁੱਛ ਕੀਤੀ ਤਾਂ ਲੋਕਾਂ ਨੇ ਆਖਿਆ, ਯੋਆਸ਼ ਦੇ ਪੁੱਤ੍ਰ ਗਿਦਾਊਨ ਨੇ ਇਹ ਕੰਮ ਕੀਤਾ ਹੈ।
30 ਤਾਂ ਸ਼ਹਿਰ ਦਿਆਂ ਲੋਕਾਂ ਨੇ ਯੋਆਸ਼ ਨੂੰ ਆਖਿਆ, ਆਪਣੇ ਪੁੱਤ੍ਰ ਨੂੰ ਕੱਢ ਲਿਆ ਜੋ ਮਾਰਿਆ ਜਾਏ ਕਿਉਂ ਜੋ ਉਹ ਨੇ ਬਆਲ ਦੀ ਜਗਵੇਦੀ ਢਾਹੀ ਅਤੇ ਉਸ ਦੇ ਕੋਲ ਦੇ ਟੁੰਡ ਨੂੰ ਵੱਢ ਸੁੱਟਿਆ ਹੈ।
31 ਤਾਂ ਯੋਆਸ਼ ਨੇ ਉਨ੍ਹਾਂ ਸਭਨਾਂ ਲੋਕਾਂ ਨੂੰ ਜੋ ਉਸ ਦੇ ਸਾਹਮਣੇ ਖਲੋਤੇ ਸਨ ਆਖਿਆ, ਭਲਾ, ਤੁਸੀਂ ਬਆਲ ਦੇ ਲਈ ਝਗੜਾ ਚੁੱਕਦੇ ਹੋ ਅਤੇ ਤੁਸੀਂ ਉਹ ਨੂੰ ਬਚਾਉਣਾ ਚਾਹੁੰਦੇ ਹੋ? ਜਿਹੜਾ ਉਹ ਦੇ ਲਈ ਝਗੜਾ ਚੁੱਕੇ ਸੋ ਅੱਜ ਭਲਕ ਵੱਢਿਆ ਜਾਵੇ। ਜੇ ਉਹ ਦਿਓਤਾ ਹੈ ਤਾਂ ਆਪਣੇ ਲਈ ਆਪ ਹੀ ਝਗੜਾ ਚੱਕੇ, ਇਸ ਕਰਕੇ ਜੋ ਉਹ ਦੀ ਜਗਵੇਦੀ ਕਿਸੇ ਨੇ ਢਾਹ ਸੁੱਟੀ ਹੈ।
32 ਇਸ ਲਈ ਉਸ ਨੇ ਉਸ ਦਿਨ ਤੋਂ ਉਹ ਦਾ ਨਾਉਂ ਯਰੁੱਬਆਲ ਧਰਿਆ ਅਤੇ ਆਖਿਆ, ਭਲਾ, ਉਹ ਦੇ ਨਾਲ ਬਆਲ ਆਪ ਹੀ ਝਗੜਾ ਕਰੇ ਕਿਉਂ ਜੋ ਉਸ ਦੀ ਜੱਗਵੇਦੀ ਉਹ ਨੇ ਢਾਹ ਸੁੱਟੀ ਹੈ।
33 ਤਦ ਸਾਰੇ ਮਿਦਯਾਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਇਕੱਠੇ ਹੋਏ ਅਤੇ ਪਾਰ ਲੰਘ ਕੇ ਯਜ਼ਰਾਏਲ ਦੀ ਦੂਣ ਵਿੱਚ ਆ ਤੰਬੂ ਲਾਏ।
34 ਯਹੋਵਾਹ ਦਾ ਆਤਮਾ ਗਿਦਾਊਨ ਉੱਤੇ ਆਇਆ ਸੋ ਉਹ ਨੇ ਤੁਰ੍ਹੀ ਵਜਾਈ ਅਤੇ ਅਬੀ-ਅਜਰ ਦੇ ਲੋਕ ਉਹ ਦੇ ਮਗਰ ਲੱਗੇ।
35 ਫੇਰ ਉਹ ਨੇ ਸਾਰੇ ਮਨੱਸ਼ਹ ਵਿੱਚ ਹਲਕਾਰੇ ਘੱਲੇ ਸੋ ਓਹ ਭੀ ਉਹ ਦੇ ਮਗਰ ਇਕੱਠੇ ਹੋਏ ਅਤੇ ਉਹ ਨੇ ਆਸ਼ੇਰ ਅਤੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਕੋਲ ਭੀ ਹਲਕਾਰੇ ਘੱਲੇ, ਸੋ ਉਹ ਭੀ ਉਨ੍ਹਾਂ ਨੂੰ ਮਿਲਣ ਲਈ ਚੜ੍ਹ ਆਏ।
36 ਤਦ ਗਿਦਾਊਨ ਨੇ ਪਰਮੇਸ਼ੁਰ ਨੂੰ ਆਖਿਆ, ਜੇ ਤੂੰ ਚਾਹੁੰਦਾ ਹੈਂ ਜੋ ਇਸਰਾਏਲ ਦਾ ਛੁਟਕਾਰਾ ਮੇਰੇ ਹੱਥੀਂ ਕੀਤਾ ਜਾਵੇ, ਜਿਹਾ ਕੁ ਤੈਂ ਆਖਿਆ ਹੈ।
37 ਤਾਂ ਵੇਖ, ਮੈਂ ਇੱਕ ਉੱਨ ਦਾ ਫੰਬਾ ਪਿੜ ਦੇ ਵਿੱਚ ਰੱਖ ਦਿੰਦਾ ਹਾਂ, ਸੋ ਜੇ ਕਰ ਤ੍ਰੇਲ ਨਿਰੀ ਉੱਨ ਦੇ ਫੰਬੇ ਉੱਤੇ ਹੀ ਪਵੇ ਅਰ ਆਲੇ ਦੁਆਲੇ ਦੀ ਧਰਤੀ ਸਭ ਸੁੱਕੀ ਰਹੇ ਤਾਂ ਮੈਂ ਸੱਚ ਮੁੱਚ ਜਾਣਾਂਗਾ ਕਿ ਜਿੱਕਰ ਤੈਂ ਆਖਿਆ ਹੈ, ਤਿਹਾ ਹੀ ਇਸਰਾਏਲ ਨੂੰ ਤੂੰ ਮੇਰੇ ਹੱਥੀਂ ਛੁਟਕਾਰਾ ਦੇਵੇਂਗਾ।
38 ਤਾਂ ਅਜਿਹਾ ਹੀ ਹੋਇਆ ਜਾਂ ਉਹ ਪਰਭਾਤ ਦੇ ਵੇਲੇ ਉੱਠਿਆ ਅਤੇ ਉਸ ਉੱਨ ਦੇ ਫੰਬੇ ਨੂੰ ਘੁੱਟ ਕੇ ਨਪੀੜਿਆ ਤਾਂ ਉਸ ਫੰਬੇ ਵਿੱਚੋਂ ਤ੍ਰੇਲ ਦੇ ਪਾਣੀ ਦਾ ਇੱਕ ਕਟੋਰਾ ਭਰਿਆ ਗਿਆ।
39 ਤਦ ਗਿਦਾਊਨ ਨੇ ਪਰਮੇਸ਼ੁਰ ਨੂੰ ਆਖਿਆ, ਮੇਰੇ ਉੱਤੇ ਤੇਰਾ ਕ੍ਰੋਧ ਨਾ ਜਾਗੇ ਕਿਉਂ ਜੋ ਮੈਂ ਇੱਕੋ ਈ ਵਾਰ ਹੋਰ ਆਖਨਾ, ਮੈਂ ਤੇਰੇ ਅੱਗੇ ਅਰਦਾਸ ਕਰਨਾ ਜੋ ਇੱਕ ਹੁਣ ਦੀ ਵਾਰੀ ਹੋਰ ਇਸ ਉੱਨ ਦੇ ਫੰਬੇ ਨਾਲ ਤੇਰਾ ਪਰਤਾਵਾ ਲਵਾਂ, ਸੋ ਹੁਣ ਨਿਰਾ ਉੱਨ ਦਾ ਫੰਬਾ ਸੁੱਕਾ ਰਹੇ ਅਤੇ ਦੁਆਲੇ ਦੀ ਸਾਰੀ ਧਰਤੀ ਉੱਤੇ ਤ੍ਰੇਲ ਪਵੇ।
40 ਸੋ ਪਰਮੇਸ਼ੁਰ ਨੇ ਉਸ ਰਾਤ ਅਜਿਹਾ ਹੀ ਕੀਤਾ ਕਿਉਂ ਜੋ ਨਿਰਾ ਉੱਨ ਦਾ ਫੰਬਾ ਸੁੱਕਾ ਰਿਹਾ ਅਤੇ ਹੋਰ ਸਾਰੀ ਧਰਤੀ ਉੱਤੇ ਤ੍ਰੇਲ ਪਈ ਸੀ।