ਨਹਮਿਆਹ

1 2 3 4 5 6 7 8 9 10 11 12 13

0:00
0:00

ਕਾਂਡ 1

ਇਹ ਸ਼ਬਦ ਹਕਲਯਾਹ ਦੇ ਪੁੱਤਰ ਨਹਮਯਾਹ ਦੇ ਹਨ। ਕਿਸਲੇਵ ਦੇ ਮਹੀਨੇ, ਮੈਂ (ਨਹਮਯਾਹ) ਸ਼ੂਸ਼ਨ ਦੇ ਕਿਲੇ ਵਿੱਚ ਸੀ। ਇਹ ਅਰਤਹਸ਼ਸ਼ਤਾ ਦੇ ਰਾਜ ਦੇ 20 ਵੇਂ ਵਰ੍ਹੇ 'ਚ ਸੀ।
2 ਜਦੋਂ ਮੈਂ ਸ਼ੂਸ਼ਨ ਵਿੱਚ ਸੀ, ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦਾਹ ਤੋਂ ਕੁਝ ਆਦਮੀ ਮੇਰੇ ਕੋਲ ਆਏ। ਮੈਂ ਉਨ੍ਹਾਂ ਨੂੰ ਉੱਥੇ ਰਹਿੰਦੇ ਯਹੂਦੀਆਂ ਬਾਰੇ ਪੁਛਿਆ ਜੋ ਕਿ ਬਚ ਨਿਕਲੇ ਸਨ ਅਤੇ ਦੇਸ਼ ਨਿਕਾਲਾ ਝਲਿਆ ਸੀ। ਮੈਂ ਉਨ੍ਹਾਂ ਨੂੰ ਯਰੂਸ਼ਲਮ ਦੇ ਸ਼ਹਿਰ ਬਾਰੇ ਵੀ ਪੁਛਿਆ।
3 ਉਨ੍ਹਾਂ ਨੇ ਮੈਨੂੰ ਆਖਿਆ, "ਉਹ ਜਿਨ੍ਹਾਂ ਨੇ ਦੇਸ਼ ਨਿਕਾਲੇ ਨੂੰ ਝਲਿਆ ਅਤੇ ਉਹ ਜਿਹੜੇ ਯਹੂਦਾਹ ਦੀ ਧਰਤੀ ਤੇ ਰਹਿ ਰਹੇ ਹਨ ਬਹੁਤ ਵੱਡੀ ਮੁਸੀਬਤ ਵਿੱਚ ਹਨ ਅਤੇ ਸ਼ਰਮਿਂਦਗੀ ਨਾਲ ਭਰੇ ਹੋਏ ਹਨ ਕਿਉਂ ਕਿ ਯਰੂਸ਼ਲਮ ਦੀਆਂ ਕੰਧਾਂ ਢਹਿ ਚੁੱਕੀਆਂ ਹਨ ਤੇ ਇਸ ਦੇ ਫ਼ਾਟਕ ਅੱਗ ਨਾਲ ਸਾੜੇ ਗਏ ਹਨ।"
4 ਜਦੋਂ ਮੈਂ ਇੰਝ ਸੁਣਿਆ, ਮੈਂ ਹੇਠਾਂ ਬੈਠ ਗਿਆ ਅਤੇ ਕਈ ਦਿਨਾਂ ਤਾਈਂ ਸੋਗ ਮਨਾਇਆ। ਮੈਂ ਅਕਾਸ਼ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਵਰਤ ਰੱਖੇ।
5 ਫਿਰ ਮੈਂ ਇਹ ਪ੍ਰਾਰਥਨਾ ਕੀਤੀ:ਹੇ ਯਹੋਵਾਹ, ਅਕਾਸ਼ ਦੇ ਪਰਮੇਸ਼ੁਰ, ਮਹਾਨ ਅਤੇ ਭੈਦਾਇਕ ਪਰਮੇਸ਼ੁਰ, ਜੋ ਆਪਣਾ ਇਕਰਾਰਨਾਮਾ ਅਤੇ ਵਫ਼ਾਦਾਰੀ ਉਨ੍ਹਾਂ ਨਾਲ ਰੱਖਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਹੁਕਮਾਂ ਦਾ ਪਾਲਣ ਕਰਦੇ ਹਨ।
6 ਹੇ ਪਰਮੇਸ਼ੁਰ, ਤੇਰੇ ਕੰਨ ਅਤੇ ਅੱਖਾਂ ਖੁਲ੍ਲੇ ਰਹਿਣ ਤਾਂ ਜੋ ਤੇਰੇ ਸੇਵਕ ਵੱਲ ਜੋ ਦਿਨ ਰਾਤ ਤੇਰੇ ਅੱਗੇ ਪ੍ਰਾਰਥਨਾ ਕਰ ਰਿਹਾ ਹੈ ਉਸ ਵੱਲ ਤੇਰਾ ਧਿਆਨ ਹੋਵੇ। ਮੈਂ ਤੇਰੇ ਸੇਵਕਾਂ ਭਾਵ ਇਸਰਾਏਲ ਦੇ ਲੋਕਾਂ ਲਈ ਪਾ੍ਰਰਬਨਾ ਕਰ ਰਿਹਾ ਹਾਂ ਅਤੇ ਮੈਂ ਕਬੂਲ ਕਰਦਾ ਹਾਂ ਕਿ ਅਸੀਂ ਇਸਰਾਏਲੀਆਂ ਨੇ ਤੇਰੇ ਵਿਰੁੱਧ ਪਾਪ ਵੀ ਕੀਤੇ ਹਨ। ਮੈਂ ਇਹ ਵੀ ਮੰਨਦਾ ਹਾਂ ਕਿ ਮੈਂ ਵੀ ਤੇਰੇ ਵਿਰੁੱਧ ਪਾਪ ਕੀਤਾ ਅਤੇ ਮੇਰੇ ਘਰਾਣੇ ਨੇ ਵੀ ਤੇਰੇ ਵਿਰੁੱਧ ਪਾਪ ਕੀਤੇ ਹਨ।
7 ਅਸਲ 'ਚ ਅਸੀਂ ਇਸਰਾਏਲੀਆਂ ਨੇ ਤੇਰੇ ਨਾਲ ਬਹੁਤ ਮੰਦਾ ਕੀਤਾ ਹੈ। ਅਸੀਂ ਤੇਰੇ ਹੁਕਮਾਂ, ਬਿਧੀਆਂ ਅਤੇ ਜਿਹੜੇ ਕੰਮ ਤੂੰ ਆਪਣੇ ਸੇਵਕ ਮੂਸਾ ਨੂੰ ਦਿੱਤੇ ਸਨ, ਉਨ੍ਹਾਂ ਨੂੰ ਨਹੀਂ ਮੰਨਿਆ।
8 ਉਸ ਗੱਲ ਨੂੰ ਯਾਦ ਕਰ ਜਿਸਦਾ ਤੂੰ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ ਕਿ ਜੇਕਰ ਤੁਸੀਂ ਬੇਇਮਾਨੀ ਕੋਰਗੇ ਤਾਂ ਮੈਂ ਤੁਹਾਨੂੰ ਦੂਜੇ ਰਾਜਾਂ ਵਿੱਚ ਖਿੰਡਾਰ ਦੇਵਾਂਗਾ।
9 ਤੇ ਜੇਕਰ ਤੁਸੀਂ ਇਸਰਾਏਲੀਆਂ ਨੇ ਮੇਰੇ ਆਦੇਸ਼ ਦੀ ਪਾਲਣਾ ਕੀਤੀ ਅਤੇ ਮੇਰੇ ਵੱਲ ਪਰਤ ਆਏ ਤਾਂ ਮੈਂ ਇਉਂ ਕਰਾਂਗਾ। ਭਾਵੇਂ ਤੁਸੀਂ ਅਕਾਸ਼ ਦੇ ਅੰਤ ਤੀਕ ਵੀ ਖਿਂਡੇ ਹੋਵੋਁ, ਮੈਂ ਤੁਹਾਨੂੰ ਇਕੱਤ੍ਰ ਕਰਕੇ ਇਸ ਬਾਵੇਂ ਲਿਆਵਾਂਗਾ, ਜਿਸ ਨੂੰ ਮੈਂ ਆਪਣਾ ਨਾਉਂ ਵਸਾਉਣ ਲਈ ਚੁਣਿਆ ਹੈ।
10 ਇਸਰਾਏਲੀ ਤੇਰੇ ਦਾਸ ਅਤੇ ਤੇਰੀ ਪਰਜਾ ਹਨ, ਜਿਨ੍ਹਾਂ ਨੂੰ ਤੂੰ ਆਪਣੇ ਵੱਡੇ ਜੋਰ ਅਤੇ ਬਲ ਤੇ ਤਕੜੇ ਹਬ੍ਬਾ ਨਾਲ ਛੁਟਕਾਰਾ ਦਿੱਤਾ।
11 ਇਸ ਲਈ ਹੇ ਪ੍ਰਭੂ, ਕਿਰਪਾ ਕਰਕੇ ਮੇਰੀ ਬਿਨਤੀ ਨੂੰ ਸੁਣ। ਮੈਂ ਤੇਰਾ ਦਾਸ ਹਾਂ, ਸੋ ਤੂੰ ਕਿਰਪਾ ਕਰਕੇ ਆਪਣੇ ਸੇਵਕ ਦੀਆਂ ਪ੍ਰਾਰਬਨਾਵਾਂ ਨੂੰ ਸੁਣ ਜੋ ਤੇਰੇ ਨਾਉਂ ਦੀ ਇਜ੍ਜਤ ਕਰਨ ਦੀ ਇੱਛਾ ਰੱਖਦਾ ਹੈ। ਇਸ ਆਦਮੀ ਅੱਗੇ ਮਿਹਰ ਕਰਕੇ ਆਪਣੇ ਸੇਵਕ ਦੀ ਸਹਾਇਤਾ ਕਰ।" ਮੈਂ ਪਾਤਸ਼ਾਹ ਦਾ ਸਾਕੀ ਸੀ।