ਹਿਜ਼ ਕੀ ਐਲ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48


ਕਾਂਡ 19

ਪਰਮੇਸ਼ੁਰ ਨੇ ਮੈਨੂੰ ਆਖਿਆ, "ਤੈਨੂੰ ਇਸਰਾਏਲ ਦੇ ਆਗੂਆਂ ਬਾਰੇ ਇਹ ਸੋਗੀ ਗੀਤ ਅਵੱਸ਼ ਗਾਉਣਾ ਚਾਹੀਦਾ ਹੈ।
2 "'ਤੁਹਾਡੀ ਮਾਂ ਉਸ ਸ਼ੇਰਨੀ ਵਰਗੀ ਹੈ ਜਿਹੜੀ ਸ਼ੇਰਾਂ ਨਾਲ ਲੇਟੀ ਹੋਈ ਹੈ। ਉਹ ਉੱਥੇ ਜਵਾਨ ਸ਼ੇਰਾਂ ਨਾਲ ਲੇਟਣ ਲਈ ਗਈ ਸੀ ਅਤੇ ਉਸਨੇ ਅਨੇਕਾਂ ਬੱਚੇ ਪੈਦਾ ਕੀਤੇ।
3 ਉਸਦਾ ਇੱਕ ਬੱਚਾ ਉਠਦਾ ਹੈ। ਉਹ ਤਾਕਤਵਰ ਜਵਾਨ ਸ਼ੇਰ ਬਣ ਗਿਆ ਹੈ। ਉਸਨੇ ਸ਼ਿਕਾਰ ਕਰਨਾ ਸਿਖ੍ਖ ਲਿਆ ਹੈ ਉਸਨੇ ਇੱਕ ਆਦਮੀ ਨੂੰ ਮਾਰ ਦਿੱਤਾ ਅਤੇ ਖਾ ਲਿਆ।
4 ਲੋਕਾਂ ਨੇ ਉਸਦੀ ਦਹਾੜ ਸੁਣੀ। ਅਤੇ ਉਸਨੂੰ ਉਨ੍ਹਾਂ ਆਪਣੇ ਜਾਲ ਵਿੱਚ ਫ਼ੜ ਲਿਅ! ਉਨ੍ਹਾਂ ਉਸਦੇ ਮੂੰਹ ਅੰਦਰ ਲਗਾਮਾਂ ਪਾ ਦਿੱਤੀਆਂ, ਅਤੇ ਉਸ ਜਵਾਨ ਸ਼ੇਰ ਨੂੰ ਮਿਸਰ ਅੰਦਰ ਲੈ ਗਏ।
5 "'ਮਾਂ ਸ਼ੇਰਨੀਨੇ ਆਸ ਲਈ ਕਿ ਉਸਦਾ ਬੱਚਾ ਆਗੂ ਬਣ ਜਾਵੇਗਾ। ਪਰ ਹੁਣ ਉਸਦੀ ਸਾਰੀ ਆਸ ਟੁੱਟ ਗਈ ਹੈ। ਇਸ ਲਈ ਉਸਨੇ ਆਪਣੇ ਇੱਕ ਹੋਰ ਬੱਚੇ ਨੂੰ ਲਿਆਂਦਾ। ਉਸਨੇ ਉਸਨੂੰ ਸ਼ੇਰ ਬਣਨ ਦੀ ਸਿਖਲਾਈ ਦਿੱਤੀ।
6 ਉਹ ਜਵਾਨ ਸ਼ੇਰ ਆਪਣਾ ਸ਼ਿਕਾਰ ਫ਼ੜਨ ਲਈ ਸ਼ੇਰਾਂ ਨਾਲ ਗਿਆ। ਉਹ ਤਾਕਤਵਰ ਜਵਾਨ ਸ਼ੇਰ ਬਣ ਗਿਆ! ਉਸਨੇ ਸ਼ਿਕਾਰ ਕਰਨਾ ਸਿਖ੍ਖ ਲਿਆ। ਉਸਨੇ ਇੱਕ ਆਦਮੀ ਨੂੰ ਮਾਰਕੇ ਖਾ ਲਿਆ।
7 ਉਸਨੇ ਮਹਿਲਾਂ ਉੱਤੇ ਹਮਲਾ ਕੀਤਾ। ਉਸਨੇ ਸ਼ਹਿਰ ਤਬਾਹ ਕਰ ਦਿੱਤੇ। ਉਸ ਦੇਸ ਦਾ ਹਰ ਬੰਦਾ ਇੰਨਾ ਭੈਭੀਤ ਸੀ ਕਿ ਉਹ ਉਸਦੀ ਦਹਾੜ ਸੁਣ ਕੇੇ ਬੋਲ ਨਹੀਂ ਸਕਦਾ ਸੀ।
8 ਫ਼ੇਰ ਉਸਦੇ ਦੁਆਲੇ ਰਹਿੰਦੇ ਲੋਕਾਂ ਨੇ ਉਸਦੇ ਲਈ ਇੱਕ ਜਾਲ ਵਿਛਾਇਆ ਅਤੇ ਉਨ੍ਹਾਂ ਉਸਨੂੰ ਆਪਣੇ ਜਾਲ ਵਿੱਚ ਫ਼ਸਾ ਲਿਆ।
9 ਉਨ੍ਹਾਂ ਉਸਨੂੰ ਲਗਾਮਾਂ ਪਾ ਦਿੱਤੀਆਂ ਅਤੇ ਉਸਨੂੰ ਬੰਦ ਕਰ ਦਿੱਤਾ। ਉਨ੍ਹਾਂ ਉਸਨੂੰ ਆਪਣੇ ਜਾਲ ਅੰਦਰ ਫ਼ਸਾ ਲਿਆ। ਇਸ ਲਈ ਉਹ ਉਸਨੂੰ ਬਾਬਲ ਦੇ ਰਾਜੇ ਕੋਲ ਲੈ ਗਏ। ਅਤੇ ਹੁਣ ਤੁਸੀਂ ਇਸਰਾਏਲ ਦੇ ਪਰਬਤਾਂ ਉੱਤੇ ਉਸਦੀ ਦਹਾੜ ਨਹੀਂ ਸੁਣ ਸਕਦੇ।
10 'ਮਾਂ ਤੁਹਾਡੀ ਪਾਣੀ ਨੇੜੇ ਲਾਈ ਹੋਈ ਇੱਕ ਅੰਗੂਰੀ ਵੇਲ ਵਰਗੀ ਹੈ। ਉਸਨੂੰ ਬਹੁਤ ਪਾਣੀ ਮਿਲਿਆ, ਇਸ ਲਈ ਉਸ ਨੇ ਮਜ਼ਬੂਤ ਵੇਲਾਂ ਉਗਾ ਲਈਆਂ।
11 ਫ਼ੇਰ ਉਗਾ ਲਈਆਂ ਉਸੇ ਲੰਮੀਆਂ ਟਾਹਣੀਆਂ ਮਜ਼ਬੂਤ ਸਨ ਉਹ ਇੱਕ ਚੱਲਣ ਵਾਲੀ ਸੋਟੀ ਵਾਂਗ। ਮਜ਼ਬੂਤ ਸਨ ਉਹ ਰਾਜੇ ਦੇ ਰਾਜ-ਦੰਡ ਵਾਂਗ। ਵਧ੍ਧਦੀ ਗਈ, ਵਧ੍ਧਦੀ ਗਈ ਵੇਲ ਉਹ ਬਹੁਤ ਸਨ ਟਾਹਣੀਆਂ ਉਸਦੀਆਂ ਆਕਾਸ਼ ਵੱਲ ਨੂੰ ਫ਼ੈਲਦੀਆਂ ਹੋਈਆਂ।
12 ਪਰ ਪੁੱਟ ਦਿੱਤੀ ਗਈ ਵੇਲ ਉਹ ਜਢ਼ਾਂ ਤੋਂ, ਅਤੇ ਸੁੱਟ ਦਿੱਤੀ ਗਈ ਸੀ ਧਰਤ ਉੱਤੇ। ਗਰਮ ਹਵਾ ਵਗੀ ਪੁਰੇ ਦੀ, ਅਤੇ ਸੁਕਾ ਦਿੱਤੇ ਫ਼ਲ ਉਸਦੇ। ਟੁੱਟ ਗਈਆਂ ਮਜ਼ਬੂਤ ਟਾਹਣੀਆਂ। ਅਤੇ ਸੁੱਟ ਦਿੱਤੀਆਂ ਗਈਆਂ ਉਹ ਅੱਗ ਅੰਦਰ।
13 ਹੁਣ ਲਗਾਈ ਗਈ ਹੈ ਵੇਲ ਉਹ ਮਾਰੂਬਲ ਅੰਦਰ। ਬਹੁਤ ਸੁੱਕੀ ਅਤੇ ਪਿਆਸੀ ਧਰਤੀ ਹੈ ਇਹ।
14 ਅਗ੍ਗ ਲਗੀ ਵੱਡੀ ਟਾਹਣੀ ਨੂੰ ਅਤੇ ਫ਼ੈਲ ਗਈ ਸਾੜਦੀ ਹੋਈ ਉਸਦੀਆਂ ਵੇਲਾਂ ਅਤੇ ਉਸਦੇ ਫ਼ਲਾਂ ਨੂੰ। ਇਸ ਲਈ ਨਹੀਂ ਸੀ ਓਥੇ ਚੱਲਣ ਵਾਲੀ ਮਜ਼ਬੂਤ ਸੋਟੀ ਕੋਈ ਅਤੇ ਨਾ ਹੀ ਓਥੇ ਸੀ ਰਾਜੇ ਦਾ ਰਾਜ-ਦੰਡ ਕੋਈ।'ਇਹ ਸੋਗੀ ਗੀਤ ਮੌਤ ਬਾਰੇ ਸੀ, ਅਤੇ ਇਸਨੂੰ ਮੌਤ ਦੇ ਸੋਗੀ ਗੀਤ ਵਾਂਗ ਹੀ ਗਾਇਆ ਗਿਆ।"