ਹਿਜ਼ ਕੀ ਐਲ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48


ਕਾਂਡ 6

ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਇੱਕ ਵਾਰ ਫ਼ੇਰ ਮਿਲਿਆ।
2 ਉਸਨੇ ਆਖਿਆ, "ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਬਤਾਂ ਵੱਲ ਮੁੜ। ਮੇਰੇ ਲਈ ਉਨ੍ਹਾਂ ਦੇ ਵਿਰੁੱਧ ਬੋਲ।
3 ਉਨ੍ਹਾਂ ਪਰਬਤਾਂ ਨੂੰ ਇਹ ਗੱਲਾਂ ਦੱਸ:'ਇਸਰਾਏਲ ਦੇ ਪਰਬਤੋਂ, ਯਹੋਵਾਹ ਮੇਰੇ ਪ੍ਰਭੂ ਦੇ ਇਸ ਸੰਦੇਸ਼ ਨੂੰ ਸੁਣੋ! ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਪਹਾੜੀਆਂ ਪਰਬਤਾਂ ਅਤੇ ਘਾਟੀਆਂ ਨੂੰ ਆਖਦਾ ਹੈ। ਦੇਖੋ! ਮੈਂ (ਪਰਮੇਸ਼ੁਰ) ਤੁਹਾਡੇ ਵਿਰੁੱਧ ਲੜਨ ਲਈ ਦੁਸ਼ਮਣ ਨੂੰ ਲਿਆ ਰਿਹਾ ਹਾਂ। ਮੈ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਨਸ਼ਟ ਕਰ ਦਿਆਂਗਾ।
4 ਤੁਹਾਡੀਆਂ ਜਗਵੇਦੀਆਂ ਢਠ੍ਠ ਹੋ ਜਾਣਗੀਆਂ! ਤੁਹਾਡੀਆਂ ਧੂਫ਼ ਦੀਆਂ ਜਗਵੇਦੀਆਂ ਚੂਰ ਚੂਰ ਹੋ ਜਾਣਗੀਆਂ। ਮੈਂ ਤੁਹਾਡੀਆਂ ਲੋਬਾਂ ਨੂੰ ਤੁਹਾਡੇ ਬੁੱਤਾਂ ਦੇ ਅੱਗੇ ਸੁੱਟ ਦਿਆਂਗਾ।
5 ਅਤੇ ਮੈਂ ਤੁਹਾਡੀਆਂ ਲੋਬਾਂ ਨੂੰ ਤੁਹਾਡੇ ਅਸ਼ਲੀਲ ਬੁੱਤਾਂ ਦੇ ਅੱਗੇ ਸੁੱਟ ਦਿਆਂਗਾ। ਮੈਂ ਤੁਹਾਡੀਆਂ ਹੱਡੀਆਂ ਨੂੰ ਤੁਹਾਡੀਆਂ ਜਗਵੇਦੀਆਂ ਦੇ ਦੁਆਲੇ ਖਿਲਾਰ ਦਿਆਂਗਾ।
6 ਜਿੱਥੇ ਵੀ ਕਿਧਰ ਤੁਹਾਡੇ ਲੋਕ ਰਹਿੰਦੇ ਨੇ ਉਨ੍ਹਾਂ ਨਾਲ ਮਾੜੀਆਂ ਗੱਲਾਂ ਵਾਪਰਨਗੀਆਂ। ਉਨ੍ਹਾਂ ਦੇ ਸ਼ਹਿਰ ਮਲਬੇ ਦੇ ਢੇਰ ਬਣ ਜਾਣਗੇ। ਉਨ੍ਹਾਂ ਦੀਆਂ ਉੱਚੀਆਂ ਥਾਵਾਂ ਤਬਾਹ ਹੋ ਜਾਣਗੀਆਂ। ਤਾਂ ਜੋ ਉਨ੍ਹਾਂ ਉਪਾਸਨਾ ਸਬਾਨਾਂ ਦੀ ਵਰਤੋਂ ਫ਼ੇਰ ਕਦੇ ਨਾ ਹੋ ਸਕੇ- ਉਹ ਜਗਵੇਦੀਆਂ ਸਾਰੀਆਂ ਹੀ ਤਬਾਹ ਹੋ ਜਾਣਗੀਆਂ। ਫ਼ੇਰ ਕਦੇ ਵੀ ਲੋਕ ਉਨ੍ਹਾਂ ਅਸ਼ਲੀਲ ਬੁੱਤਾਂ ਦੀ ਉਪਾਸਨਾ ਨਹੀਂ ਕਰ ਸਕਣਗੇ। ਉਹ ਧੂਫ਼ ਦੀਆਂ ਜਗਵੇਦੀਆਂ ਚੂਰ-ਚੂਰ ਹੋ ਜਾਣਗੀਆਂ। ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਬਣਾਇਆ ਸੀ, ਪੂਰੀ ਤਰ੍ਹਾਂ ਤਬਾਹ ਹੋ ਜਾਣਗੀਆਂ!
7 ਤੁਹਾਡੀਆਂ ਲੋਬਾਂ ਤੁਹਾਡੇ ਦਰਮਿਆਨ ਹੀ ਡਿੱਗਣਗੀਆਂ ਫ਼ੇਰ ਤੁਸੀਂ ਜਾਣੋਂਗੇ ਕਿ ਮੈਂ ਹੀ ਯਹੋਵਾਹ ਹਾਂ!'
8 ਪਰਮੇਸ਼ੁਰ ਨੇ ਆਖਿਆ, "ਪਰ ਮੈਂ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਬਚ ਕੇ ਨਿਕਲ ਜਾਣ ਦਿਆਂਗਾ। ਉਹ ਕੁਝ ਸਮੇਂ ਲਈ ਹੋਰਨਾਂ ਦੇਸਾਂ ਅੰਦਰ ਰਹਿਣਗੇ। ਮੈਂ ਉਨ੍ਹਾਂ ਨੂੰ ਖਿੰਡਾ ਦੇਵਾਂਗਾ ਅਤੇ ਉਨ੍ਹਾਂ ਨੂੰ ਹੋਰਨਾਂ ਦੇਸਾਂ ਅੰਦਰ ਰਹਿਣ ਲਈ ਮਜ਼ਬੂਰ ਕਰ ਦਿਆਂਗਾ।
9 ਫ਼ੇਰ ਉਹ ਬਚੇ ਹੋਏ ਲੋਕਾਂ ਨੂੰ ਬੰਦੀ ਬਣਾ ਲਿਆ ਜਾਵੇਗਾ। ਉਨ੍ਹਾਂ ਨੂੰ ਹੋਰਨਾਂ ਦੇਸਾਂ ਅੰਦਰ ਰਹਿਣ ਲਈ ਮਜ਼ਬੂਰ ਹੋਣਾ ਪਵੇਗਾ। ਪਰ ਉਹ ਬਚੇ ਹੋਏ ਲੋਕ ਮੈਨੂੰ ਚੇਤੇ ਕਰਨਗੇ। ਮੈਂ ਉਨ੍ਹਾਂ ਦਾ ਬੇਵਫਾ ਆਤਮਾ ਤੋੜ ਦਿੱਤਾ ਸੀ। ਉਹ ਆਪਣੇ ਕੀਤੇ ਹੋਏ ਮੰਦੇ ਕੰਮਾਂ ਲਈ ਖੁਦ ਨੂੰ ਨਫ਼ਰਤ ਕਰਨਗੇ। ਅਤੀਤ ਵਿੱਚ, ਉਨ੍ਹਾਂ ਨੇ ਮੇਰੇ ਕੋਲੋਂ ਮੂੰਹ ਮੋੜ ਲਿਆ ਸੀ ਅਤੇ ਮੈਨੂੰ ਛੱਡ ਦਿੱਤਾ ਸੀ। ਉਹ ਆਪਣੇ ਬੁੱਤਾਂ ਦੇ ਪਿੱਛੇ ਭੱਜੇ ਸਨ। ਉਹ ਉਸ ਔਰਤ ਵਾਂਗ ਸਨ ਜਿਹੜੀ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਆਦਮੀ ਦੇ ਪਿੱਛੇ ਭੱਜਦੀ ਹੈ। ਉਨ੍ਹਾਂ ਨੇ ਅਨੇਕਾਂ ਭਿਆਨਕ ਗੱਲਾਂ ਕੀਤੀਆਂ।
10 ਪਰ ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ। ਅਤੇ ਉਹ ਜਾਣ ਲੈਣਗੇ ਕਿ ਜੇ ਮੈਂ ਕੁਝ ਕਰਨ ਬਾਰੇ ਆਖਦਾ ਹਾਂ ਤਾਂ ਮੈਂ ਉਹ ਕਰਾਂਗਾ! ਉਹ ਜਾਣ ਲੈਣਗੇ ਕਿ ਮੈਂ ਹੀ ਉਨ੍ਹਾਂ ਸਾਰੀਆਂ ਗੱਲਾਂ ਦਾ ਕਾਰਣ ਸਾਂ ਜਿਹੜੀਆਂ ਉਨ੍ਹਾਂ ਨਾਲ ਵਾਪਰੀਆਂ ਸਨ।"
11 ਫ਼ੇਰ ਯਹੋਵਾਹ ਮੇਰਾ ਪ੍ਰਭੂ, ਨੇ ਮੈਨੂੰ ਆਖਿਆ, "ਆਪਣੇ ਹੱਥ ਵਜਾ ਅਤੇ ਆਪਣੇ ਪੈਰਾਂ ਨਾਲ ਧਰਤੀ ਠੋਕ। ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਦੇ ਵਿਰੁੱਧ ਬੋਲ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਕੀਤੀਆਂ ਹਨ। ਉਨ੍ਹਾਂ ਨੂੰ ਚੇਤਾਵਨੀ ਦੇਹ ਕਿ ਉਹ ਬੀਮਾਰੀ ਅਤੇ ਭੁੱਖ ਨਾਲ ਮਰਨਗੇ। ਉਨ੍ਹਾਂ ਨੂੰ ਆਖ ਕਿ ਉਹ ਜੰਗ ਵਿੱਚ ਮਰਨਗੇ।
12 ਦੂਰ ਦੇ ਲੋਕ ਬੀਮਾਰੀ ਨਾਲ ਮਰਨਗੇ ਇਸ ਥਾਂ ਦੇ ਨੇੜੇ ਦੇ ਲੋਕ ਤਲਵਾਰਾਂ ਨਾਲ ਮਰਨਗੇ। ਅਤੇ ਸ਼ਹਿਰ ਦੇ ਬਚੇ ਹੋਏ ਲੋਕ ਭੁੱਖ ਨਾਲ ਮਰਨਗੇ। ਸਿਰਫ਼ ਉਦੋਂ ਹੀ ਮੈਂ ਕਹਿਰਵਾਨ ਹੋਣ ਤੋਂ ਹਟਾਂਗਾ।
13 ਅਤੇ ਫ਼ੇਰ ਤੁਸੀਂ ਜਾਣੋਂਗੇ ਕਿ ਮੈਂ ਯਹੋਵਾਹ ਹਾਂ। ਇਹ ਗੱਲ ਤੁਸੀਂ ਉਦੋਂ ਜਾਣੋਂਗੇ ਜਦੋਂ ਤੁਸੀਂ ਆਪਣੀਆਂ ਲੋਬਾਂ ਨੂੰ ਆਪਣੇ ਬੁੱਤਾਂ ਦੇ ਸਾਮ੍ਹਣੇ ਅਤੇ ਉਨ੍ਹਾਂ ਦੀਆਂ ਜਗਵੇਦੀਆਂ ਦੁਆਲੇ ਪਏ ਦੇਖੋਂਗੇ। ਉਹ ਲਾਸ਼ਾਂ ਤੁਹਾਡੇ ਹਰ ਉਪਸਨਾ ਸਬਾਨ ਦੇ ਨੇੜੇ ਹੋਣਗੀਆਂ - ਹਰ ਪਹਾੜੀ ਅਤੇ ਪਰਬਤ ਉੱਤੇ, ਹਰ ਹਰੇ ਰੁੱਖ ਹੇਠਾਂ ਅਤੇ ਪਤਿਆਂ ਵਾਲੇ ਹਰ ਓਕ ਦੇ ਰੁੱਖ ਹੇਠਾਂ। ਉਨ੍ਹਾਂ ਸਾਰੀਆਂ ਥਾਵਾਂ ਉੱਤੇ ਤੁਸੀਂ ਆਪਣੇ ਬੁੱਤਾਂ ਲਈ ਮਿੱਠੀ ਸੁਗੰਧ ਵਜੋਂ ਬਲੀਆਂ ਚੜਾਈਆਂ।
14 ਪਰ ਮੈਂ ਤੁਹਾਡੇ ਲੋਕਾਂ ਉੱਤੇ ਆਪਣਾ ਹੱਥ ਫੈਲਾਵਾਂਗਾ ਅਤੇ ਤੁਹਾਨੂੰ ਅਤੇ ਤੁਹਾਡੇ ਲੋਕਾਂ ਨੂੰ, ਸਜ਼ਾ ਦੇਵਾਂਗਾ! ਮੈਂ ਤੁਹਾਡੇ ਦੇਸ ਨੂੰ ਤਬਾਹ ਕਰ ਦਿਆਂਗਾ। ਇਹ ਦਿਬਲਾਹ ਦੇ ਮਾਰੂਬਲ ਨਾਲੋਂ ਵੀ ਵਧੇਰੇ ਖਾਲੀ ਹੋਵੇਗਾ। ਫ਼ੇਰ ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ!"