ਹਿਜ਼ ਕੀ ਐਲ

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48


ਕਾਂਡ 27

ਯਹੋਵਾਹ ਦਾ ਸ਼ਬਦ ਮੈਨੂੰ ਫ਼ੇਰ ਮਿਲਿਆ। ਉਸਨੇ ਆਖਿਆ,
2 "ਆਦਮੀ ਦੇ ਪੁੱਤਰ, ਸੂਰ ਬਾਰੇ ਇਹ ਸੋਗੀ ਗੀਤ ਗਾ।
3 ਸੂਰ ਬਾਰੇ ਇਹ ਗੱਲਾਂ ਆਖ: "'ਸੂਰ, ਤੂੰ ਦਰਵਾਜ਼ਾ ਹੈਂ ਸਮੁੰਦਰ ਦਾ। ਤੂੰ ਵਪਾਰੀ ਹੈ ਬਹੁਤ ਸਾਰੀਆਂ ਕੌਮਾਂ ਲਈ। ਤੂੰ ਸਫ਼ਰ ਕਰਦਾ ਹੈਂ ਸਮੁੰਦਰ ਕੰਢੇ ਦੇ ਬਹੁਤ ਸਾਰੇ ਦੇਸਾਂ ਵੱਲ।' ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: "'ਸੂਰ, ਤੂੰ ਸੋਚਦਾ ਹੈਂ ਕਿ ਤੂੰ ਬਹੁਤ ਸੁਹਣਾ ਹੈਂ। ਤੂੰ ਸੋਚਦਾ ਹੈਂ ਕਿ ਤੂੰ ਪੂਰੀ ਤਰ੍ਹਾਂ ਖੂਬਸੂਰਤ ਹੈਂ!
4 ਮੈਡੀਟੇਰੇਨੀਅਨ ਸਮੁੰਦਰ ਤੇਰੇ ਸ਼ਹਿਰ ਦੀ ਸੀਮਾ ਹੈ। ਤੇਰੇ ਇਮਾਰਤਕਾਰਾਂ ਨੇ ਬਣਾਇਆ ਸੀ ਤੈਨੂੰ ਪੂਰਨ ਤੌਰ ਤੇ ਖੂਬਸੂਰਤ।" ਜਿਵੇਂ ਉਹ ਜਹਾਜ਼ ਜਿਹੜੇ ਤੇਰੇ ਵੱਲੋਂ ਸਫ਼ਰ ਕਰਦੇ ਹਨ।
5 ਤੇਰੇ ਇਮਾਰਤਕਾਰਾਂ ਨੇ ਸਨੀਰ ਪਰਬਤਾਂ ਦੇ ਚੀਲ ਦੇ ਰੁੱਖਾਂ ਨੂੰ ਵਰਤਿਆ ਸੀ ਤੇਰੀਆਂ ਤਖਤੀਆਂ ਬਨਾਉਣ ਲਈ। ਉਨ੍ਹਾਂ ਨੇ ਲਬਾਨੋਨ ਤੋਂ ਦਿਆਰ ਦੇ ਰੁੱਖਾਂ ਨੂੰ ਵਰਤਿਆ ਸੀ ਤੇਰੇ ਮਸਤੂਲ ਨੂੰ ਬਣਾਉਣ ਲਈ।
6 ਉਨ੍ਹਾਂ ਨੇ ਬਾਸ਼ਾਨ ਦੇ ਓਕ ਦੇ ਰੁੱਖਾਂ ਦੀ ਵਰਤੋਂ ਕੀਤੀ ਸੀ ਤੁਹਾਡੇ ਪਤਵਾਰ ਬਨਾਉਣ ਲਈ। ਉਨ੍ਹਾਂ ਨੇ ਕਿਤ੍ਤੀਮ ਦੇ ਟਾਪੂਆਂ ਦੇ ਰੁੱਖਾਂ ਨੂੰ ਵਰਤਿਆ ਸੀ ਤੁਹਾਡੇ ਡੈਕ ਉਤਲੇ ਸਨਬੋਰ ਲਈ। ਸ਼ਿਂਗਾਰਿਆ ਸੀ ਉਨ੍ਹਾਂ ਨੇ ਉਸਨੂੰ ਹਾਬੀ ਦੰਦ ਨਾਲ।
7 ਤੇਰੀ ਪਾਲ ਲਈ ਵਰਤੀ ਸੀ ਉਨ੍ਹਾਂ ਨੇ ਮਿਸਰ ਵਿੱਚ ਬਣੀ ਰਂਗਦਾਰ ਕਤਾਨੀ। ਤੁਹਾਡੀ ਪਾਲ ਸੀ ਝੰਡਾ ਤੁਹਾਡਾ। ਤੁਹਾਡੇ ਕੇਬਿਨ ਦੇ ਕੱਜਣ ਸਨ ਨੀਲੇ ਅਤੇ ਬੈਁਗਨੀ। ਲਿਆਂਦੇ ਸਨ ਓਹ ਕਿਰਮਤੀ ਦੇ ਕੰਢੇ ਤੋਂ।
8 ਸੀਦੋਨ ਅਤੇ ਅਰਵਦ ਦੇ ਲੋਕਾਂ ਨੇ ਤੁਹਾਡੀਆਂ ਕਿਸ਼ਤੀਆਂ ਦੇ ਚਪ੍ਪੂ ਚਲਾਏ। ਸੂਰ, ਤੁਹਾਡੇ ਸਿਆਣੇ ਬੰਦੇ ਸਨ ਕਪਤਾਨ ਤੁਹਾਡੇ ਜਹਾਜ਼ਾਂ ਦੇ।
9 ਰਾਬਲ ਦੇ ਸਿਆਣੇ ਅਤੇ ਬਜ਼ੁਰਗ ਸਨ ਤੁਹਾਡੇ ਜਹਾਜ਼ ਉੱਤੇ, ਤੁਹਾਡੇ ਜਹਾਜ਼ ਦੇ ਫ਼ਟਿਆਂ ਵਿਚਲੀਆਂ ਦਰਾੜਾਂ ਬੰਦ ਕਰਨ 'ਚ ਮਦਦ ਕਰਨ ਲਈ। ਸਮੁੰਦਰ ਦੇ ਸਾਰੇ ਜ਼ਹਾਜ਼ ਅਤੇ ਉਨ੍ਹਾਂ ਦੇ ਜਹਾਜ਼ੀ ਆਏ ਸਨ ਤੁਹਾਡੇ ਨਾਲ ਕਾਰੋਬਾਰ ਅਤੇ ਵਪਾਰ ਕਰਨ ਲਈ।'
10 'ਫ਼ਾਰਸ, ਲੂਦ ਅਤੇ ਫੂਟ ਦੇ ਬੰਦੇ ਸਨ ਤੁਹਾਡੀ ਫ਼ੌਜ ਵਿੱਚ। ਉਹ ਸਨ ਤੁਹਾਡੇ ਜੰਗੀ ਲੜਾਕੇ। ਟਂਗੀਆਂ ਹੋਈਆਂ ਸਨ ਉਨ੍ਹਾਂ ਨੇ ਆਪਣੀਆਂ ਢਾਲਾਂ ਅਤੇ ਆਪਣੇ ਟੋਪ ਤੁਹਾਡੀਆਂ ਕੰਧਾਂ ਉੱਤੇ। ਉਨ੍ਹਾਂ ਨੇ ਤੁਹਾਡੇ ਸ਼ਹਿਰ ਲਈ ਸਤਿਕਾਰ ਅਤੇ ਪਰਤਾਪ ਲਿਆਂਦਾ।
11 ਅਰਵਦ ਅਤੇ ਸਿਸਰੀਆ ਦੇ ਬੰਦੇ ਤੁਹਾਡੇ ਸੁਰਖਿਅਤ ਸੈਨਿਕ ਸਨ, ਤੁਹਾਡੇ ਸ਼ਹਿਰ ਦੇ ਆਲੇ-ਦੁਆਲੇ ਦੀ ਦੀਵਾਰ ਉੱਤੇ ਖਲੋਤੇ ਹੋਏ। ਤੁਹਾਡੇ ਮੁਨਾਰਿਆਂ ਵਿੱਚ ਗਾਮਾਦ ਦੇ ਲੋਕ ਸਨ। ਉਨ੍ਹਾਂ ਨੇ ਆਪਣੀਆਂ ਢਾਲਾਂ ਤੁਹਾਡੇ ਸ਼ਹਿਰ ਦੁਆਲੇ ਕੰਧਾਂ ਉੱਤੇ ਟਂਗੀਆਂ ਹੋਈਆਂ ਸਨ। ਉਨ੍ਹਾਂ ਨੇ ਤੁਹਾਡੀ ਸੁੰਦਰਤਾ ਨੂੰ ਪੂਰਨ ਬਣਾ ਦਿੱਤਾ ਸੀ।
12 "ਤਰਸ਼ੀਸ਼ ਤੁਹਾਡੇ ਸਭ ਤੋਂ ਚੰਗੇ ਗਾਹਕਾਂ ਵਿਚੋਂ ਸੀ। ਉਨ੍ਹਾਂ ਨੇ ਚਾਂਦੀ, ਲੋਹੇ, ਟੀਨ ਅਤੇ ਸਿੱਕੇ ਦਾ ਤੁਹਾਡੀ ਵੇਚਣ ਵਾਲੀਆਂ ਅਦਭੁਤ ਚੀਜ਼ਾਂ ਨਾਲ ਵਪਾਰ ਕੀਤਾ।
13 ਯਾਵਾਨ, ਤੂਬਲ, ਅਤੇ ਮਸ਼ਕ ਸਾਗਰ ਦੇ ਦੁਆਲੇ ਦਾ ਖੇਤਰ ਤੁਹਾਡੇ ਨਾਲ ਵਪਾਰ ਕਰਦਾ ਸੀ। ਉਹ ਤੁਹਾਡੀਆਂ ਵੇਚਣ ਵਾਲੀਆਂ ਚੀਜ਼ਾਂ ਬਦਲੇ ਗੁਲਾਮਾਂ ਅਤੇ ਕਾਂਸੀ ਦਾ ਵਪਾਰ ਕਰਦੇ ਸਨ।
14 ਤੋਂਗਰਮਾਹ ਕੌਮ ਦੇ ਲੋਕ ਤੁਹਾਡੀਆਂ ਵੇਚਣ ਵਾਲੀਆਂ ਚੀਜ਼ਾਂ ਨਾਲ ਘੋੜਿਆਂ, ਜੰਗੀ ਘੋੜਿਆਂ ਅਤੇ ਖਚ੍ਚਰਾਂ ਦਾ ਵਪਾਰ ਕਰਦੇ ਸਨ।
15 ਦਦਾਨੀ ਦੇ ਲੋਕ ਤੁਹਾਡੇ ਨਾਲ ਵਪਾਰ ਕਰਦੇ ਸਨ। ਤੁਸੀਂ ਆਪਣੀਆਂ ਚੀਜ਼ਾਂ ਬਹੁਤ ਬਾਈਁ ਵੇਚੀਆਂ। ਲੋਕੀਂ ਤੁਹਾਨੂੰ ਮੁੱਲ ਅਦਾ ਕਰਨ ਲਈ ਹਾਬੀ ਦੰਦ ਅਤੇ ਆਬਨੂਸ ਦੀ ਲੱਕੜੀ ਲੈਕੇ ਆਏ।
16 ਅਰਾਮੀ ਦਾ ਤੁਹਾਡੇ ਨਾਲ ਵਪਾਰ ਸੀ ਕਿਉਂ ਕਿ ਤੁਹਾਡੇ ਕੋਲ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸਨ। ਉਨ੍ਹਾਂ ਪਂਨ, ਅਰਗਵਾਨੀ ਕੱਪੜੇ, ਕਢਾਈ ਦੇ ਕੰਮ, ਮਹੀਨ ਕਸੀਦੇ, ਕਤਾਨ ਅਤੇ ਮਂਗਾ ਦਾ ਵਪਾਰ ਤੁਹਾਡੀਆਂ ਵੇਚਣ ਵਾਲੀਆਂ ਚੀਜ਼ਾਂ ਨਾਲ ਕੀਤਾ।
17 "ਯਹੂਦਾਹ ਅਤੇ ਇਸਰਾਏਲ ਦੇ ਲੋਕ ਤੁਹਾਡੇ ਨਾਲ ਵਪਾਰ ਕਰਦੇ ਸਨ। ਉਨ੍ਹਾਂ ਨੇ ਤੁਹਾਡੀਆਂ ਵੇਚੀਆਂ ਹੋਈਆਂ ਚੀਜ਼ਾਂ ਦਾ ਮੁੱਲ ਕਣਕ, ਜ਼ੈਤੂਨ, ਅਗੇਤੇ ਅੰਜੀਰਾਂ, ਸ਼ਹਿਦ, ਤੇਲ ਅਤੇ ਮਲਹਮ ਨਾਲ ਤਾਰਿਆ।
18 ਦਂਮਿਸ਼ਕ ਇੱਕ ਚੰਗਾ ਗਾਹਕ ਸੀ। ਉਸਨੇ ਤੁਹਾਡੀਆਂ ਬਹੁਤ ਸਾਰੀਆਂ ਅਦਭੁਤ ਚੀਜ਼ਾਂ ਨਾਲ ਵਪਾਰ ਕੀਤਾ। ਉਨ੍ਹਾਂ ਨੇ ਹਲਬੋਨ ਦੀ ਸ਼ਰਾਬ ਅਤੇ ਚਿੱਟੀ ਉਨ ਦਾ ਉਨ੍ਹਾਂ ਚੀਜ਼ਾਂ ਨਾਲ ਵਪਾਰ ਕੀਤਾ।
19 ਊਜ਼ਲ ਤੋਂ ਵਾਦਾਨ ਅਤੇ ਯਾਵਾਨ ਨੇ ਤੁਹਾਡੀਆਂ ਵਸਤਾਂ ਨਾਲ ਵਪਾਰ ਕੀਤਾ। ਉਨ੍ਹਾਂ ਨੇ ਕਮਾਇਆ ਹੋਇਆ ਲੋਹਾ, ਅਤਰ ਅਤੇ ਗੰਨੇ ਦਾ ਵਪਾਰ ਉਨ੍ਹਾਂ ਚੀਜ਼ਾਂ ਨਾਲ ਕੀਤਾ।
20 ਦਦਾਨ ਨੇ ਚੰਗਾ ਵਪਾਰ ਦਿੱਤਾ। ਉਨ੍ਹਾਂ ਨੇ ਤੁਹਾਡੇ ਨਾਲ ਕਾਠੀ ਦੇ ਕੱਪੜੇ ਅਤੇ ਘੋੜ-ਸਵਾਰੀ ਦਾ ਵਪਾਰ ਕੀਤਾ।
21 ਅਰਬ ਅਤੇ ਕੇਦਾਰ ਦੇ ਸਾਰੇ ਆਗੂਆਂ ਨੇ ਤੁਹਾਡੀਆਂ ਚੀਜ਼ਾਂ ਨਾਲ ਲੇਲਿਆਂ, ਭੇਡੂਆਂ, ਬੱਕਰੀਆਂ ਦਾ ਵਪਾਰ ਕੀਤਾ।
22 ਸ਼ਬਾ ਅਤੇ ਰਅਮਾਹ ਦੇ ਵਪਾਰੀਆਂ ਨੇ ਤੁਹਾਡੇ ਨਾਲ ਵਪਾਰ ਕੀਤਾ। ਉਨ੍ਹਾਂ ਨੇ ਸਭ ਤੋਂ ਚੰਗੇ ਮਸਾਲਿਆਂ ਅਤੇ ਹਰ ਤਰ੍ਹਾਂ ਦੇ ਬਹੁਮੁੱਲੇ ਪੱਥਰ ਅਤੇ ਸੋਨੇ ਨਾਲ ਤੁਹਾਡੀਆਂ ਚੀਜ਼ਾਂ ਦਾ ਵਪਾਰ ਕੀਤਾ।
23 ਹਾਰਾਨ, ਕੰਨੇਹ, ਅਦਨ, ਸ਼ਬਾ, ਅੱਸ਼ੂਰ ਅਤੇ ਕਿਲਮਦ ਦੇ ਵਪਾਰੀਆਂ ਨੇ ਤੁਹਾਡੇ ਨਾਲ ਵਪਾਰ ਕੀਤਾ।
24 ਉਨ੍ਹਾਂ ਨੇ ਸਭ ਤੋਂ ਚੰਗੇ ਕੱਪੜਿਆਂ, ਨੀਲੇ ਅਤੇ ਸੁੰਦਰ ਕਢਾਈ ਦੇ ਕੰਮ ਵਾਲੇ ਕੱਪੜਿਆਂ, ਅਨੇਕਾਂ ਰਂਗਾਂ ਦੇ ਗਲੀਚਿਆਂ, ਕਸ ਕੇ ਬਂਨ੍ਹੇ ਹੋਏ ਰੱਸਿਆਂ ਅਤੇ ਦਿਆਰ ਦੀ ਲੱਕੜੀ ਤੋਂ ਬਣੀਆਂ ਚੀਜ਼ਾਂ ਨਾਲ ਅਦਾਇਗੀ ਕੀਤੀ। ਇਹੀ ਚੀਜ਼ਾਂ ਸਨ ਜਿਨ੍ਹਾਂ ਨਾਲ ਉਹ ਤੁਹਾਡੇ ਨਾਲ ਵਪਾਰ ਕਰਦੇ ਸਨ।
25 ਤਰਸ਼ੀਸ਼ ਦੇ ਜਹਾਜ਼ ਤੁਹਾਡੀਆਂ ਵੇਚੀਆਂ ਚੀਜ਼ਾਂ ਨੂੰ ਲੈ ਜਾਂਦੇ ਸਨ। "ਸੂਰ, ਤੂੰ ਹੈ ਉਨ੍ਹਾਂ ਮਾਲਵਾਹਕ ਜਹਾਜ਼ਾਂ ਵਿੱਚੋਂ ਕਿਸੇ ਇੱਕ ਵਰਗਾ। ਤੂੰ ਸਮੁੰਦਰ ਉੱਤੇ ਹੈਂ, ਬਹੁਤ ਸਾਰੀਆਂ ਦੌਲਤਾਂ ਨਾਲ ਮਾਲਾਮਾਲ।
26 ਤੇਰੇ ਪਤਵਾਰ ਚਲਾਉਣ ਵਾਲੇ ਤੈਨੂੰ ਸਮੁੰਦਰ ਵਿੱਚ ਦੂਰ-ਵਗਾ ਕੇ ਲੈ ਗਏ। ਪਰ ਪੂਰਬ ਦੀ ਇੱਕ ਤਾਕਤਵਰ ਹਵਾ ਤਬਾਹ ਕਰ ਦੇਵੇਗੀ ਤੇਰੇ ਸਮੁੰਦਰ ਵਿਚਲੇ ਜਹਾਜ਼ਾਂ ਨੂੰ।
27 ਅਤੇ ਡੁਲ੍ਹ ਜਾਵੇਗੀ ਤੇਰੀ ਸਾਰੀ ਦੌਲਤ ਸਮੁੰਦਰ ਵਿੱਚ। ਤੇਰੀ ਦੌਲਤ - ਉਹ ਚੀਜ਼ਾਂ ਜਿਹੜੀਆਂ ਨੂੰ ਖਰੀਦਦਾ ਤੇ ਵੇਚਦਾ ਹੈਂ - ਡੁਲ੍ਹ ਜਾਵੇਗੀ ਸਮੁੰਦਰ ਵਿੱਚ। ਤੇਰੇ ਸਾਰੇ ਮਾਝੀ-ਜਹਾਜਰਾਨਾਂ, ਕਪਤਾਨਾਂ ਅਤੇ ਉਹ ਆਦਮੀ ਜਿਹੜੇ ਬੰਦ ਕਰਦੇ ਨੇ ਦਰਾੜਾਂ ਤੇਰੇ ਜਹਾਜ਼ਾਂ ਦੇ ਫ਼ਟਿਆਂ ਵਿਚਲੀਆਂ - ਡੁਲ੍ਹ ਜਾਵੇਗਾ ਸਮੁੰਦਰ ਅੰਦਰ। ਤੇਰੇ ਸ਼ਹਿਰ ਦੇ ਵਪਾਰੀ ਸਿਪਾਹੀ ਸਾਰੇ ਹੀ ਡੁੱਬ ਜਾਣਗੇ ਸਮੁੰਦਰ ਵਿੱਚ। ਇਹੀ ਵਾਪਰੇਗਾ ਜਿਸ ਦਿਨ ਤੂੰ ਤਬਾਹ ਹੋਵੇਂਗਾ!
28 ਪਿਂਡ ਡਰ ਨਾਲ ਕੰਬ ਜਾਣਗੇ ਜਦੋਂ ਉਹ ਤੁਹਾਡੇ ਕਪਤਾਨਾਂ ਦੀਆਂ ਚੀਕਾਂ ਸੁਣਨਗੇ!
29 ਤੁਹਾਡਾ ਪੂਰਾ ਮਲਾਹ ਛਾਲ ਮਾਰ ਦੇਵੇਗਾ ਜਹਾਜ਼ ਵਿੱਚੋਂ। ਜਹਾਜ਼ਰਾਨ ਅਤੇ ਕਪਤਾਨ ਛਾਲ ਮਾਰ ਦੇਣਗੇ ਜਹਾਜ਼ ਵਿੱਚੋਂ ਅਤੇ ਤਰ ਜਾਣਗੇ ਕੰਢੇ ਤਾਈਂ।
30 ਬਹੁਤ ਉਦਾਸ ਹੋਵਣਗੇ ਉਹ ਤੇਰੇ ਬਾਰੇ। ਰੋਵਣਗੇ ਉਹ, ਘਟ੍ਟਾ ਪਾਉਣਗੇ ਆਪਣੇ ਸਿਰਾਂ ਵਿੱਚ ਅਤੇ ਲੇਟਣਗੇ ਰਾਖ ਵਿੱਚ।
31 ਸਿਰ ਮੁਨਾਵਣਗੇ ਉਹ ਤੇਰੇ ਲਈ। ਪਹਿਨਣਗੇ ਉਹ ਸੋਗੀ ਵਸਤਰ। ਰੋਵਣਗੇ ਉਹ ਜਿਵੇਂ ਰੋਦਾ ਹੈ ਕੋਈ ਕਿਸੇ ਮਰ ਗਏ ਬੰਦੇ ਲਈ।
32 "ਉਨ੍ਹਾਂ ਦੇ ਭਾਰੀ ਰੋਣੇ ਅੰਦਰ ਉਹ ਤੇਰੇ ਲਈ ਇਹ ਉਦਾਸ ਗੀਤ ਗਾਉਣਗੇ, ਅਤੇ ਤੇਰੇ ਲਈ ਰੋਣਗੇ।"ਕੋਈ ਨਹੀਂ ਹੈ ਸੂਰ ਵਰਗਾ! ਬਰਬਾਦ ਹੋ ਗਿਆ ਹੈ ਸੂਰ ਅਧ੍ਧ ਵਿਚਕਾਰ ਸਮੁੰਦਰ ਦੇ!
33 ਤੁਹਾਡੇ ਵਪਾਰੀਆਂ ਨੇ ਸਫ਼ਰ ਕੀਤਾ ਸਮੁੰਦਰੋ ਪਾਰ! ਸੰਤੁਸ਼ਟ ਕੀਤਾ ਤੁਸੀਂ ਬਹੁਤ ਲੋਕਾਂ ਨੂੰ ਆਪਣੀ ਵੱਡੀ ਦੌਲਤ ਨਾਲ ਅਤੇ ਆਪਣੀਆਂ ਵੇਚੀਆਂ ਚੀਜ਼ਾਂ ਨਾਲ। ਬਣਾ ਦਿੱਤਾ ਤੁਸੀਂ ਧਰਤੀ ਦੇ ਰਾਜਿਆਂ ਨੂੰ ਅਮੀਰ!
34 ਪਰ ਤੁਸੀਂ ਭਂਨੇ ਪਏ ਹੋ ਸਮੁੰਦਰਾਂ ਦੇ ਅਤੇ ਡੂੰਘਿਆਂ ਪਾਣੀਆਂ ਦੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਵੇਚਦੇ ਹੋ, ਅਤੇ ਤੁਹਾਡੇ ਸਾਰੇ ਲੋਕ ਡਿੱਗ ਪਏ ਹਨ!
35 ਸਮੁੰਦਰੀ ਕੰਢੇ ਰਹਿੰਦੇ ਸਾਰੇ ਹੀ ਲੋਕ ਹਨ ਭੈਭੀਤ ਤੁਹਾਡੇ ਬਾਰੇ। ਰਾਜੇ ਉਨ੍ਹਾਂ ਦੇ ਨੇ ਅੱਤ ਭੈਭੀਤ। ਚਿਹਰੇ ਉਨ੍ਹਾਂ ਦੇ ਦਰਸਾਉਂਦੇ ਨੇ ਭੈ ਉਨ੍ਹਾਂ ਦਾ।
36 ਹੋਰਨਾਂ ਕੌਮਾਂ ਦੇ ਵਪਾਰੀ ਸੀਟੀਆਂ ਮਾਰਦੇ ਨੇ ਤੁਹਾਡੇ ਉੱਤੇ। ਵਪਾਰੀਆਂ ਨੇ ਜਿਹੜੀਆਂ ਗੱਲਾਂ ਤੁਹਾਡੇ ਨਾਲ ਭੈਭੀਤ ਕਰਨਗੀਆਂ ਉਹ ਲੋਕਾਂ ਨੂੰ। ਕਿਉਂ? ਕਿਉਂਕਿ ਖਤਮ ਹੋ ਗਏ ਹੋ ਤੁਸੀਂ ਰੋਵੋਁਗੇ ਨਹੀਂ ਤੁਸੀਂ ਫ਼ੇਰ ਹੁਣ।"'