0:00
0:00

ਕਾਂਡ 127

ਜਾਤ੍ਰਾ ਦਾ ਗੀਤ, ਸੁਲੇਮਾਨ ਦਾ ਭਜਨ

ਜੇ ਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ। ਜੇ ਕਰ ਯਹੋਵਾਹ ਹੀ ਸ਼ਹਿਰ ਦੀ ਰਾਖੀ ਨਾ ਕਰੇ, ਤਾਂ ਰਾਖੇ ਦਾ ਜਾਗਣਾ ਵਿਅਰਥ ਹੈ।
2 ਤੁਹਾਡਾ ਸਵੇਰ ਦਾ ਉੱਠਣਾ ਤੇ ਅਵੇਰ ਤੀਕ ਬੈਠੇ ਰਹਿਣਾ, ਤੇ ਦੁਖਾਂ ਦੀ ਰੋਟੀ ਖਾਣੀ ਵਿਅਰਥ ਹੈ, ਉਹ ਤਾਂ ਆਪਣੇ ਪ੍ਰੀਤਮ ਨੂੰ ਨੀਂਦ ਦਿੰਦਾ ਹੈ।
3 ਵੇਖੋ, ਬੱਚੇ ਯਹੋਵਾਹ ਵੱਲੋਂ ਮਿਰਾਸ ਹਨ, ਢਿੱਡ ਦਾ ਫਲ ਇੱਕ ਇਨਾਮ ਹੈ,
4 ਜਿਵੇਂ ਸੂਰਮੇ ਦੇ ਹੱਥ ਵਿੱਚ ਬਾਣ, ਤਿਵੇਂ ਜੁਆਨੀ ਦੇ ਪੁੱਤ੍ਰ ਹਨ,—
5 ਧੰਨ ਹੈ ਉਹ ਮਰਦ ਜਿਹ ਦਾ ਤਰਕਸ਼ ਉਨ੍ਹਾਂ ਨਾਲ ਭਰਿਆ ਹੋਇਆ ਹੈ! ਅਜੇਹੇ ਸ਼ਰਮਿੰਦੇ ਨਾ ਹੋਣਗੇ ਜਦ ਓਹ ਆਪਣੇ ਵੈਰੀਆਂ ਨਾਲ ਫਾਟਕ ਵਿੱਚ ਗੱਲਾਂ ਕਰਨਗੇ!।